Monday, June 6, 2011

ਮੈਂ ਪੰਜਾਬੀ ਗੀਤਕਾਰ ਹਾਂ

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ,ਮੈਂ ਕਰਜ਼ਦਾਰ ਹਾਂ ॥

•ਮੇਰੀ ਕਲਮ ਹਰਿਆਈ ਗਾਂ ਵਾਂਗਰਾਂ,ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ ,ਗੀਤਾਂ ਵਿੱਚ ,ਭਰਦੀ ਰਹਿੰਦੀ ਹੈ ।

ਮੈਂ ਮਾਰ ਚੁੱਕਾ ਜ਼ਮੀਰ ਆਪਣੀ ,ਵਾਰ ਵਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਮੈਂ ਫੋਕੀ ਸ਼ੋਹਰਤ ਪਾਉਣ ਲਈ ,ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,

ਇਸ ਵਹਿਸ਼ੀਆਨਾ ਸੋਚ ਲਈ ,ਮੈਂ ਸ਼ਰਮਸਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ ,ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ ਮੰਦਿਰ ,ਉਹ ਪ੍ਰਦੂਸ਼ਿਤ ਕਰ ਦਿੱਤੇ ।

ਵਿਦਿਆ ਪਰਉਪਕਾਰੀ ਦਾ ,ਮੈਂ ਗੁਨਹਗਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਨਜ਼ਰ ਮੇਰੀ ਨੂੰ ,ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ ,ਆਪਣੀ ਮਾਸ਼ੂਕ ਲਿਖੀ ।

ਨਾਰੀ ਜਾਤ ਦਾ ਭੁੱਲ ਗਿਆ ,ਕਰਨਾ ਸਤਿਕਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ ’ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।

ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ ,ਨਿਕਲਿਆਂ ਬਾਹਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਨੌਜਵਾਨਾਂ ਨੂੰ ਮੈਂ ,ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ ,ਸਭ ਸਿਖਾਉਂਦਾ ਰਿਹਾ ।

ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ ,ਮੈਂ ਗਦਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

•ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।
ਸੁਹਾਗ - ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।

ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

•ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।

ਧੀਆਂ ਵਾਸਤੇ ਲਿਖ ਸਕਦਾ ,ਮੈਂ ਅੱਖਰ ਚਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

•ਕਲਮ ਗਰਕ ਗਈ ਮੇਰੀ ,ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ ,ਦਿਸ਼ਾ ਤੋਂ ਕੋਹਾਂ ਜ਼ਰਕ ਗਈ ।

ਖ਼ੁਦ ਵੀ ਰਸਤਿਓਂ ਭਟਕ ਗਿਆ ,ਰਾਹੀ ਲਾਚਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

•ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ ‘ਘੁਮਾਣ’ , ਜੋ ਮਾੜੇ ਪੰਨੇ ਸਾਫ਼ ਕਰੀਂ ।

ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।

ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

ਲੇਖਕ : ਜਰਨੈਲ ਘੁਮਾਣ

Written By : Jarnail Ghuman

ਮੋਬਾਇਲ ਨੰਬਰ : +91-98885-05577

E MAIL :ghuman5577@yahoo.com
*********************************
Key Words about jarnail ghuman search : punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com

Tuesday, July 27, 2010

ਆਪਣੀ ਮਾਂ ਬੋਲੀ ਹੈ ਪੰਜਾਬੀ

ਪੰਜਾਬੀਓ ! ਆਪਣੀ ਮਾਂ ਬੋਲੀ ਹੈ ਪੰਜਾਬੀ ,
ਕੁੱਲ ਜ਼ੁਬਾਨਾਂ ਨਾਲੋਂ ਮਿੱਠੀ ਜ਼ੁਬਾਨ ਪੰਜਾਬੀ ਹੈ ।

ਚੜ੍ਹਦੇ ਸੂਰਜ ਵਰਗੀ ਲੋਅ ਹੈ , ਮਹਿਕ ਗੁਲ਼ਾਬ ਜਿਹੀ ,
ਪੈਰ ਜਵਾਨੀ ਧਰਦੀ ਜਿਹੀ ਰਕਾਨ ਪੰਜਾਬੀ ਹੈ ।

ਪੰਜਾਬੀ ਨੂੰ ਮਿਲਿਆ ਥਾਪੜਾ ਗੁਰੂਆਂ ਤੋਂ ,
ਸੋ ਸਾਡੀ ਸਭਨਾ ਦੀ ਜਿੰਦ ਜਾਨ ਪੰਜਾਬੀ ਹੈ ।

ਰੁੱਤਬੇ ਖਾਤਿਰ ਬੇਸ਼ੱਕ ਇੰਗਲਿਸ਼ ਬੋਲਦੇ ਹੋਂ ,
ਬੋਲਣ ,ਪੜ੍ਹਨ , ਸੁਣਨ ਲਈਂ ਆਸਾਨ ਪੰਜਾਬੀ ਹੈ ।

ਵਿਰਸੇ ਅਤੇ ਜ਼ੁਬਾਨ ਨਾਲੋ ਟੁੱਟ ਰੁਲ ਜਾਓਗੇ ,
ਹਰ ਪੰਜਾਬੀ ਬੰਦੇ ਦੀ ਪਹਿਚਾਣ ਪੰਜਾਬੀ ਹੈ ।

ਬਚਾਓ ਪੰਜਾਬੀ , ਅਪਨਾਓ ਪੰਜਾਬੀ ਬੋਲੀ ਨੂੰ ,
ਲੱਗ ਪਈ ਹੁਣ ਦਰਦ ਨਾਲ ਕੁਰਲਾਣ ਪੰਜਾਬੀ ਹੈ ।

ਚੁੱਪ ਹੈ ਮਾਂ ਖ਼ੁਦ ਆਪਣਿਆਂ ਨੂੰ ਕੀ ਆਖੇ ,
ਉਂਝ ਅੰਦਰੋ ਅੰਦਰੀ ਹੋ ਗਈ ਲਹੂ ਲੁਹਾਣ ਪੰਜਾਬੀ ਹੈ ।

ਆਪਣੇ ਘਰ ਵਿੱਚ ਬੇਕਦਰੀ ਦੀ ਮਾਰ ਪਈ ,
ਦੁਨੀਆਂ ਭਰ ਵਿੱਚ ਖੱਟ ਗਈ ਸਨਮਾਨ ਪੰਜਾਬੀ ਹੈ ।

ਹੁਣ ਮੁਲਕ ਬੇਗ਼ਾਨੇ ਜਾ ਕੇ ਵੱਸਦੀ ਜਾਂਦੀ ਹੈ ,
ਆਪਣੇ ਮੁਲਕ ਵਿੱਚ ਬਣ ਚੱਲੀ ਮਹਿਮਾਨ ਪੰਜਾਬੀ ਹੈ ।

ਫਖ਼ਰ ਹੈ ਮੈਨੂੰ ਮੇਰੇ ਪੰਜਾਬੀ ਵੀਰਾਂ 'ਤੇ ,
ਫਖ਼ਰ ਆਪਣੇ 'ਤੇ 'ਜਰਨੈਲ ਘੁਮਾਣ' ਪੰਜਾਬੀ ਹੈ ॥

- ਜਰਨੈਲ ਘੁਮਾਣ

Written By :Jarnail Ghuman.com

MOBIL NO. +91-98885-05577

E-MAIL .ghuman5577@yahoo.com

***********************************

About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

********************************************************

ਮੈਂ ਇੱਕ ਪੰਜਾਬੀ ਗੀਤਕਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,ਮੈਂ ਕਰਜ਼ਦਾਰ ਹਾਂ ॥

•ਮੇਰੀ ਕਲਮ ਹਰਿਆਈ ਗਾਂ ਵਾਂਗਰਾਂ,ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ ,ਗੀਤਾਂ ਵਿੱਚ ,ਭਰਦੀ ਰਹਿੰਦੀ ਹੈ ।

ਮੈਂ ਮਾਰ ਚੁੱਕਾ ਜ਼ਮੀਰ ਆਪਣੀ ,ਵਾਰ ਵਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਮੈਂ ਫੋਕੀ ਸ਼ੋਹਰਤ ਪਾਉਣ ਲਈ ,ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,

ਇਸ ਵਹਿਸ਼ੀਆਨਾ ਸੋਚ ਲਈ ,ਮੈਂ ਸ਼ਰਮਸਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ ਮੰਦਿਰ ,ਉਹ ਪ੍ਰਦੂਸ਼ਿਤ ਕਰ ਦਿੱਤੇ ।

ਵਿਦਿਆ ਪਰਉਪਕਾਰੀ ਦਾ , ਮੈਂ ਗੁਨਹਗਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਨਜ਼ਰ ਮੇਰੀ ਨੂੰ ,ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ ।

ਨਾਰੀ ਜਾਤ ਦਾ ਭੁੱਲ ਗਿਆ ,ਕਰਨਾ ਸਤਿਕਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ ’ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।

ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ ,ਨਿਕਲਿਆਂ ਬਾਹਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,ਮੈਂ ਕਰਜ਼ਦਾਰ ਹਾਂ ॥

•ਨੌਜਵਾਨਾਂ ਨੂੰ ਮੈਂ ,ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ ,ਸਭ ਸਿਖਾਉਂਦਾ ਰਿਹਾ ।

ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ ,ਮੈਂ ਗਦਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

•ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।
ਸੁਹਾਗ - ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।

ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

•ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।

ਧੀਆਂ ਵਾਸਤੇ ਲਿਖ ਸਕਦਾ ,ਮੈਂ ਅੱਖਰ ਚਾਰ ਹਾਂ ।

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

•ਕਲਮ ਗਰਕ ਗਈ ਮੇਰੀ ,ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ ,ਦਿਸ਼ਾ ਤੋਂ ਕੋਹਾਂ ਜ਼ਰਕ ਗਈ ।

ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ ।